Saturday, January 15, 2022

ਕੁਲਫ਼ੀ ( ਵੰਨਗੀ )

 

ਪ੍ਰਸ਼ਨ 1 : ਕੁਲਫ਼ੀ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।

ਉੱਤਰ : ਕੁਲਫ਼ੀ ਕਹਾਣੀ ਵਿਚ ਸੁਜਾਨ ਸਿੰਘ ਨੇ ਘਾਟ ਤਨਖਾਹ ਲੈਣ ਵਾਲੇ ਮੁਲਾਜ਼ਮ ਦੀ ਆਰਥਿਕ ਹਾਲਤ ਦਾ ਚਿੱਤਰ ਪੇਸ਼ ਕੀਤਾ ਹੈ। ਉਸ ਦਾ ਪੁੱਤਰ ਕੁਲਫੀ ਖਾਣ ਲਈ ਇਕ ਟਕਾ ਮੰਗਦਾ ਹੈ। ਪਰ ਗਰੀਬ ਹੋਣ ਕਾਰਨ ਉਹ ਆਪਣੇ ਪੁੱਤਰ ਦੇ ਕੁਲਫੀ ਖਾਣ ਦੀ ਖੁਆਇਸ਼ ਨੂੰ ਬਹਾਨੇ ਲਾਉਂਦਾ ਰਹਿੰਦਾ ਹੈ। ਕਾਕੇ ਦੇ ਮੁਰਮੁਰਾ ਮੰਗਣ ਤੇ ਕਹਿੰਦਾ ਹੈ ਕਿ ਮੁਰਮੁਰਾ ਭੈੜਾ ਹੁੰਦੈ। ਸ਼ਾਮ ਨੂੰ ਬਜ਼ਾਰੋਂ ਕੁਲਫੀ ਖਾਵਾਂਗੇ ਦੇ ਬਹਾਨਾ ਲਾ ਦਿੰਦਾ ਹੈ । ਲੇਖਕ ਆਪਣੀ ਭੈੜੀ ਆਰਥਿਕ ਹਾਲਾਤ ਤੋਂ ਤੰਗ ਆ ਕੇ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਕਹਿਣ ਤੋਂ ਵੀ ਡਰਦਾ ਹੈ ਕਿ ਕਿਧਰੇ ਮਾਲਕ ਉਸ ਨੂੰ ਨੌਕਰੀ ਤੋਂ ਹੀ ਨਾ ਕਡ ਦੇਵੇ। ਲੇਖਕ ਆਪਣੇ ਆਪ ਨੂੰ ਇਕ ਅਸਫਲ ਪਿਤਾ ਸਮਜਦਾ ਹੈ ਕਿਉਕਿ ਉਹ ਆਪਣੇ ਬੱਚੇ ਦੀ ਛੋਟੀ ਜਿਹੀ ਮੰਗ ਵੀ ਪੂਰੀ ਨਹੀਂ ਕਰ ਪਾਉਂਦਾ। ਕਾਕਾ ਰਾਤ ਨੂੰ ਸੌਂਦਿਆਂ ਸੌਂਦਿਆਂ ਵੀ ਕੁਫ਼ੀ ਕੁਫ਼ੀ ਬੜਬੜਾਉਂਦਾ ਹੈ। ਪਤਨੀ ਵੱਲੋਂ ਕਾਕੇ ਨੂੰ ਗਾਲ ਕੱਢਣ ਤੇ ਲੇਖਕ ਦਾ ਮਨ ਤੜਫ਼ ਉੱਠਦਾ ਹੈ। ਅੰਤ ਵਿੱਚ ਕੁਲਫੀ ਖਾ ਰਹੇ ਸ਼ਾਹਾਂ ਦੇ ਮੁੰਡੇ ਨੂੰ ਕਾਕਾ ਢੁੱਡ ਮਾਰ ਕੇ ਸੁੱਟ ਦਿੰਦਾ ਹੈ। ਜਦੋਂ ਉਸਦੀ ਮਾਂ ਇਸ ਕੋਝੀ ਹਰਕਤ ਤੇ ਕਾਕੇ ਨੂੰ ਮਾਰਨ ਲਗਦੀ ਹੈ ਤਾਂ ਲੇਖਕ ਕਹਿੰਦਾ ਹੈ ਕਿ ਕਾਇਰ ਪਿਉ ਦੇ ਘਰ ਬਹਾਦਰ ਮੁੰਡਾ ਜੰਮਿਆ। 

ਕੁਲਫ਼ੀ ( ਵੰਨਗੀ )

  ਪ੍ਰਸ਼ਨ 1 : ਕੁਲਫ਼ੀ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ। ਉੱਤਰ : ਕੁਲਫ਼ੀ ਕਹਾਣੀ ਵਿਚ ਸੁਜਾਨ ਸਿੰਘ ਨੇ ਘਾਟ ਤਨਖਾਹ ਲੈਣ ਵਾਲੇ ਮੁਲਾਜ਼ਮ ਦੀ ਆਰਥਿਕ ਹਾਲਤ ਦਾ ਚ...